ਪੜਾਅ 2 ਕਿਰਾਏ ਸੰਬੰਧੀ ਕਾਨੂੰਨ ਵਿੱਚ ਸੁਧਾਰ

ਪੜਾਅ 2 ਕਿਰਾਏ ਸੰਬੰਧੀ ਕਾਨੂੰਨ ਵਿੱਚ ਸੁਧਾਰ

ਕਿਰਾਏ ਦੇ ਬਿਹਤਰ ਭਵਿੱਖ ਲਈ ਮਿਲ ਕੇ ਕੰਮ ਕਰਨਾ

ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਕਿਰਾਏ ਦੇ ਕਾਨੂੰਨ ਦੇ ਪੜਾਅ 2 ਦੇ ਸੁਧਾਰਾਂ ਦੇ ਵਿਕਾਸ ਨੂੰ ਸੂਚਿਤ ਕਰਨ ਲਈ 5 ਮੁੱਖ ਵਿਧਾਨਕ ਸੁਧਾਰ ਤਰਜੀਹਾਂ ਵਿੱਚ ਕਿਰਾਏਦਾਰੀ ਸੰਬੰਧੀ ਅਨੁਭਵਾਂ ਨੂੰ ਬਿਹਤਰ ਬਣਾਉਣ ਲਈ ਕੁਈਨਜ਼ਲੈਂਡ ਦੇ ਕਿਰਾਏਦਾਰਾਂ, ਕਿਰਾਏਦਾਰੀ ਜਾਇਦਾਦ ਦੇ ਮਾਲਕਾਂ ਅਤੇ ਪ੍ਰਬੰਧਕਾਂ, ਅਤੇ ਸਾਰੇ ਕਵੀਂਸਲੈਂਡ ਵਾਸੀਆਂ ਲਈ ਕੀ ਮਹੱਤਵਪੂਰਨ ਹੈ।

ਇਹ ਪੜਾਅ 2 ਲਈ ਪਛਾਣੀਆਂ ਕੀਤੀਆਂ ਗਈਆਂ ਤਰਜੀਹਾਂ ਹਨ:

  • ਸੋਧਾਂ ਕਰਨਾ
  • ਨਿੱਜੀਕਰਨ ਲਈ ਮਾਮੂਲੀ ਤਬਦੀਲੀਆਂ ਕਰਨਾ
  • ਗੁਪਤਤਾ ਅਤੇ ਪਹੁੰਚ ਨੂੰ ਸੰਤੁਲਿਤ ਕਰਨਾ
  • ਕਿਰਾਏਦਾਰੀ ਬਾਂਡ ਪ੍ਰਕਿਰਿਆ ਵਿੱਚ ਸੁਧਾਰ ਕਰਨਾ
  • ਜਾਇਜ਼ ਫ਼ੀਸਾਂ ਅਤੇ ਖ਼ਰਚੇ।

ਇਸ ਵਿਕਲਪ ਪੇਪਰ ਵਿੱਚ ਹਰੇਕ ਤਰਜੀਹੀ ਸੁਧਾਰ ਲਈ ਤਿੰਨ ਵਿਕਲਪ ਪੇਸ਼ ਕੀਤੇ ਗਏ ਹਨ। ਇਹਨਾਂ ਬਾਰੇ ਫੀਡਬੈਕ ਮੰਗੀ ਜਾ ਰਹੀ ਹੈ:

  • ਕੀ ਇਹ ਵਿਕਲਪ ਹਰੇਕ ਤਰਜੀਹ ਸੁਧਾਰ ਵਿੱਚ ਪਛਾਣੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰਨਗੇ ਜਾਂ ਨਹੀਂ।
  • ਉਹ ਕਿਰਾਏਦਾਰੀ ਸੈਕਟਰ ਦੇ ਹਿੱਸੇਦਾਰਾਂ ਅਤੇ ਕੁਈਨਜ਼ਲੈਂਡ ਦੀ ਕਿਰਾਏਦਾਰੀ ਅਤੇ ਵਿਆਪਕ ਘਰਾਂ ਮਾਰਕੀਟ ਨੂੰ ਕਿਵੇਂ ਪ੍ਰਭਾਵਿਤ ਕਰਨਗੇ
  • ਇਨ੍ਹਾਂ ਵਿਕਲਪਾਂ ਕਾਰਨ ਕਿਹੜੇ ਅਣਇੱਛਤ ਨਤੀਜੇ ਜਾਂ ਮਾੜੇ ਪ੍ਰਭਾਵ ਹੋ ਸਕਦੇ ਹਨ
  • ਪਛਾਣੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਹੋਰ ਕਿਹੜੇ ਵਿਕਲਪ ਜਾਂ ਪਹੁੰਚ ਅਪਣਾ ਸਕਦੀ ਹੈ।

ਇਸ ਵਿਕਲਪ ਪੇਪਰ 'ਤੇ ਤੁਹਾਡੀ ਫੀਡਬੈਕ ਕੁਈਨਜ਼ਲੈਂਡ ਸਰਕਾਰ ਦੁਆਰਾ ਭਵਿੱਖ ਦੇ ਨੀਤੀਗਤ ਫ਼ੈਸਲਿਆਂ ਬਾਰੇ ਸੂਚਿਤ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਕਿਰਾਏ ਦੇ ਕਾਨੂੰਨ ਵਿੱਚ ਸਹੀ ਸੁਧਾਰਾਂ ਨੂੰ ਕਰ ਰਹੇ ਹਾਂ।

ਇਸ ਵਿਕਲਪ ਪੇਪਰ ਨੂੰ ਪੜ੍ਹੋ (PDF, 380KB)


ਤੁਸੀਂ ਇਸ ਦੁਆਰਾ ਆਪਣੀ ਗੱਲ ਰੱਖ ਸਕਦੇ ਹੋ:

  • ਇਹਨਾਂ ਵਿਕਲਪਾਂ 'ਤੇ ਆਪਣੇ ਵਿਚਾਰ ਪ੍ਰਦਾਨ ਕਰਨ ਲਈ ਇੱਕ ਸਰਵੇਖਣ ਕਰਕੇ
  • ਇਸ ਵਿਕਲਪ ਪੇਪਰ ਵਿਚਲੇ ਸਲਾਹ-ਮਸ਼ਵਰੇ ਦੇ ਸਵਾਲਾਂ ਦਾ ਜਵਾਬ ਦੇਣ ਲਈ ਇੱਕ ਲਿਖਤੀ ਪੇਪਰ ਜਮ੍ਹਾਂ ਕਰਕੇ ਅਤੇ ਕੋਈ ਹੋਰ ਫੀਡਬੈਕ ਨੂੰ rentinginqld@chde/qld.gov.au 'ਤੇ ਈਮੇਲ ਰਾਹੀਂ ਭੇਜ ਕੇ ਜਾਂ ਤੁਹਾਡੀ ਰਾਏ ਨੂੰ ਇੱਥੇ ਡਾਕ ਰਾਹੀਂ ਭੇਜ ਕੇ:

ਕੁਈਨਜ਼ਲੈਂਡ ਵਿੱਚ ਕਿਰਾਏ 'ਤੇ

ਰਿਹਾਇਸ਼ ਅਤੇ ਬੇਘਰਤਾ ਸੰਬੰਧੀ ਸੇਵਾਵਾਂ

Department of Communities, Housing and Digital Economy

PO Box 690

BRISBANE QLD 4001

ਜੇਕਰ ਤੁਹਾਨੂੰ ਇਹ ਸਰਵੇਖਣ ਕਰਨ ਲਈ ਮੱਦਦ ਦੀ ਲੋੜ ਹੈ ਜਾਂ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਹੋਰ ਜਾਣਕਾਰੀ ਚਾਹੀਦੀ ਹੈ, ਤਾਂ 13 QGOV (13 74 68) 'ਤੇ ਫ਼ੋਨ ਕਰੋ।


ਇਹ ਸਲਾਹ-ਮਸ਼ਵਰਾ ਸੋਮਵਾਰ 29 ਮਈ 2023 ਨੂੰ 5 ਵਜੇੇ ਸਮਾਪਤ ਹੋਵੇਗਾ

ਮੱਦਦ ਅਤੇ ਸਲਾਹ

ਜੇ ਤੁਹਾਨੂੰ ਆਪਣੀ ਕਿਰਾਏਦਾਰੀ ਬਾਰੇ ਮੱਦਦ ਦੀ ਲੋੜ ਹੈ, ਤਾਂ ਰਿਹਾਇਸ਼ੀ ਕਿਰਾਏਦਾਰੀ ਅਥਾਰਟੀ (RTA) ਨਾਲ ਸੰਪਰਕ ਕਰੋ:

  • ਸਵੇਰੇ 8.30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ 1300 366 311 'ਤੇ ਫ਼ੋਨ ਕਰੋ
  • ਜਾਂ www.rta.qld.gov.au 'ਤੇ ਜਾਓ।


ਤੁਸੀਂ ਇਹ ਵੀ ਕਰ ਸਕਦੇ ਹੋ:

ਪੜਾਅ 1 ਕਿਰਾਏਦਾਰੀ ਸੰਬੰਧੀ ਕਾਨੂੰਨ ਸੁਧਾਰ

ਪੜਾਅ 1 ਕਿਰਾਏਦਾਰੀ ਸੰਬੰਧੀ ਕਾਨੂੰਨ ਸੁਧਾਰ ਬਾਰੇ ਪੜ੍ਹੋ।

<span class="translation_missing" title="translation missing: en.projects.blog_posts.show.load_comment_text">Load Comment Text</span>